ਕਲਾਵਾਰੋ ਟੱਚ ਟਾਈਪਿੰਗ ਸਿਖਿੱਅਕ

ਤਾਜ਼ਾ ਵਰਜਨ ਹੁਣੇ ਡਾਊਨਲੋਡ ਕਰੋ

ਸੋਰਸ ਕੋਡ: klavaro-3.14.tar.bz2 (1.2 MB)

ਬਾਇਨਰੀ ਪੈਕੇਜ ਜਾਂ ਪੋਰਟ ਲੈਣ ਲਈ, ਤੁਹਾਨੂੰ ਤੁਹਾਡੇ OS ਦੀ ਰਿਪੋਜ਼ਟਰੀ ਤੇ ਜਾਣਾ ਚਾਹੀਦਾ ਹੈ।ਇੱਥੇ ਕੁੱਝ ਹਨ:

ਵਿੰਡੋਜ: klavaro-3.13-win-setup.exe (11.7 MB)

ਪਿਛਲੇ ਵਰਜਨ: sourceforge.net/projects/klavaro/files/



ਕਲਾਵਾਰੋ ਬਾਰੇ

ਕਲਾਵਾਰੋ ਇੱਕ ਹੋਰ ਟੱਚ ਟਾਈਪਿੰਗ ਸਿਖਿੱਅਕ ਪ੍ਰੋਗਰਾਮ ਹੈ। ਅਸੀਂ ਇਹ ਕਰਨਾ ਪਸੰਦ ਕੀਤਾ ਕਿਉਂ ਕਿ ਅਸੀਂ ਦੂਜੇ ਵਿਕਲਪਾਂ ਨਾਲ ਮਾਯੂਸ ਹੋ ਗਏ, ਜੋ ਜਿਆਦਾਤਰ ਕੇਵਲ ਕੁੱਝ ਖਾਸ਼ ਕੀਬੋਰਡਾਂ ਤੇ ਅਧਾਰਿਤ ਸਨ। ਕਲਾਵਾਰੋ ਨੂੰ ਕੀਬੋਰਡ ਅਤੇ ਭਾਸ਼ਾ ਤੋਂ ਮੁਕਤ ਬਣਨ, ਮੈਮਰੀ ਅਤੇ ਸਮਾਂ(ਅਤੇ ਪੈਸਾ) ਬਚਾਉਣ ਲਈ ਤਿਆਰ ਕੀਤਾ।


ਆਖਰੀ ਰੀਲੀਜ਼ ਦੀਆਂ ਵਿਸ਼ੇਸਤਾਵਾਂ

ਮੁੱਖ ਵਿਸ਼ੇਸਤਾਵਾਂ ਹਨ:

  1. ਕੌਮਾਂਤਰੀਕਰਨ: ar bg bn ca cs da de el en_GB eo es eu fi fr gl hu hr id it kk ky nb nl pa pl pt_BR pt_PT ro ru sl sr sv te tr uk ur vi wo zh_CN
    (ਜੇਕਰ ਤੁਸੀਂ ਹੋਰ ਭਾਸ਼ਾ ਵਿੱਚ ਤਰਜਮਾ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਤਰਜਮੇ ਲਈ ਹਦਾਇਤਾਂ ਨੂੰ ਪੜ੍ਹੋ)

  2. ਵਰਤਣ ਲਈ ਤਿਆਰ ਕੀਬੋਰਡ ਲੇਆਉਟ:

    • QWERTY: AR, BG, BR, BR_abnt2, CZ, EL, EO, ES, EU, HE, IN, IT, JP, KK, NB, PT, SE, SK, TR, UK, UR_crulp, UR_nla, US
    • Dvorak: BG, BR, DE_AdNW, DE_neo2, EO, FR, FR_bépo, TR, UK, US, US_BR, US_ES, US_SE
    • QWERTZ: CZ, DE, HR, HU, SK
    • AZERTY: FR, FR_ibook, BE
    • JTSUKEN: RU, RU_typewriter, UA
    • Colemak: US
    • AlphaGrip5: US
  3. ਕੀਬੋਰਡ ਲੇਆਉਟ ਸੰਪਾਦਕ: ਕੁੰਜੀਆਂ ਦੀਆਂ ਸਥਿਤੀਆਂ ਦੀ ਸਰੰਚਨਾ ਨੂੰ ਸੰਭਵ ਬਣਾਉਂਦਾ ਅਤੇ ਨਤੀਜੇ ਦੀ ਇੱਕ ਸਧਾਰਨ ਟੈਕਸਟ ਫ਼ਾਈਲ ਵਿੱਚ ਸੰਭਾਲ੍ਹ ਕਰਦਾ ਹੈ। ਜੇਕਰ ਤੁਹਾਡਾ ਕੀਬੋਰਡ ਉੱਤੇ ਵਿਖਾਇਆ ਨਹੀਂ ਗਿਆ, ਤੁਸੀਂ ਇਸ ਨੂੰ ਬਣਾ ਸਕਦੇ ਹੋ। ਜੇਕਰ ਤੁਹਾਨੂੰ ਇਹ ਕਰਨ ਦੀ ਲੋੜ ਹੈ, ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ।

  4. ਬੁਨਿਆਦ ਕੋਰਸ: ਕੀਬੋਰਡ ਤੇ ਕੁੰਜੀ ਸਥਿਤੀਆਂ ਨੂੰ ਯਾਦ ਕਰਵਾਉਣ ਲਈ ਇੱਕ ਬੁਨਿਆਦ ਕੋਰ ਮੌਜੂਦ ਹੈ। ਇਸ ਨੂੰ ਸਿਖਿਆਰਥੀਆਂ ਦੁਆਰਾ ਪਾਲਣਾ ਕੀਤੀ ਬੇਤਰਤੀਬ ਅੱਖਰ ਲੜੀ ਦੀ ਪੀੜ੍ਹੀ ਦੁਆਰਾ ਕੀਬੋਰਡ ਲੇਆਉਟ ਤੋਂ ਆਜ਼ਾਦ ਮੰਨਿਆ ਜਾਂਦਾ।

  5. ਅਨੁਕੂਲਤਾ ਅਭਿਆਸ: ਇਹ ਅਭਿਆਸ ਸਾਰੀਆਂ ਕੁੰਜੀਆਂ ਨੂੰ ਬੇਤਰਤੀਬੀ ਨਾਲ ਵਰਤਦੇ ਹਨ, ਤਾਂ ਕਿ ਤੁਸੀਂ ਸਾਰੇ ਕੀਬੋਰਡ ਦੀ ਵਰਤੋਂ ਕਰਦੇ ਹੋਏ ਅਭਿਆਸ ਕਰ ਸਕੋ।ਇਸ ਦਾ ਨਾਂ ਅਨੁਕੂਲਤਾ ਅਭਿਆਸ ਰੱਖਿਆ ਕਿਉਂ ਕਿ ਇਹ ਤੁਹਾਡੇ ਟਾਈਪਿੰਗ ਹੁਨਰ ਨੂੰ ਕਿਸੇ ਵੀ ਤਰ੍ਹਾਂ ਦੇ ਅਜੀਬ ਸ਼ਬਦਾਂ ਦੇ ਅਨੁਕੂਲ ਹੋਣ ਦੀ ਸਮਰੱਥਾ ਦਾ ਵਿਕਾਸ ਕਰਦਾ ਜੋ ਕੁੱਝ ਪਾਠਾਂ ਵਿੱਚ ਵਿਖਾਈ ਦੇ ਸਕਦੇ ਹਨ।

  6. ਰਫ਼ਤਾਰ ਅਭਿਆਸ: ਕੋਈ ਟਾਈਪਿੰਗ ਵਿੱਚ ਰਫ਼ਤਾਰ ਹਾਸ਼ਲ ਕਰਦਾ ਜਦੋਂ ਵਾਤਾਵਰਣ ਬਾਰੇ ਜਾਣਦਾ ਹੋਵੇ ਜਾਂ ਜਦੋਂ ਕਿਸੇ ਦੀ ਆਪਣੀ ਭਾਸ਼ਾ ਵਿੱਚੋਂ ਸ਼ਬਦ ਆਉਣ। ਇਸੇ ਕਾਰਨ ਇਹਨਾਂ ਅਭਿਆਸਾਂ ਦਾ ਕੇਂਦਰ ਰਫ਼ਤਾਰ ਤੇ ਹੈ, ਅਤੇ ਭਾਵੇਂ ਇਹ ਐਪਲੀਕੇਸ਼ਨ ਤੁਹਾਡੀ ਭਾਸ਼ਾ ਨੂੰ ਸਹਿਯੋਗ ਨਹੀਂ ਕਰਦੀ, ਤਾਂ ਵੀ ਤੁਸੀਂ ਉਸ ਵਿੱਚ ਦਿੱਤੇ ਸ਼ਬਦਾਂ ਨੂੰ ਸ਼ਾਮਲ ਕਰਨ ਲਈ ਕਿਸੇ ਵੀ ਭਾਸ਼ਾ ਦੇ ਪਾਠਾਂ ਬਾਰੇ ਦੱਸ ਸਕਦੇ ਹੋ।

  7. ਤਰਲਤਾ ਅਭਿਆਸ: ਇਹਨਾਂ ਅਭਿਆਸਾਂ ਨਾਲ, ਚੰਗੇ ਅਰਥਾਂ ਵਾਲੇ ਵਾਕਾਂ ਦੇ ਨਾਲ, ਮੁਕੰਮਲ ਪੈਰੇ ਟਾਈਪ ਕਰਨੇ ਪੈਣਗੇ। ਟਾਈਪਿੰਗ ਖਾਮੀਆਂ ਮਨਜ਼ੂਰ ਨਹੀਂ ਹੋਣਗੀਆਂ: ਅੱਗੇ ਵੱਧਣ ਤੋਂ ਪਹਿਲਾਂ ਉਪਭੋਗੀ ਨੂੰ ਬੈਕਸਪੇਸ ਕੁੰਜੀ ਨਾਲ ਉਹਨਾਂ ਨੂੰ ਠੀਕ ਕਰਨਾ ਚਾਹੀਦਾ।ਖਾਸ਼ ਧਿਆਨ ਟਾਈਪਿੰਗ ਲੈਅ ਤੇ ਦਿੱਤਾ ਜਾਏਗਾ, ਜੋਂ ਬਰਾਬਰ ਹੋਣਾ ਚਾਹੀਦਾ ਜਿੰਨ੍ਹਾ ਸੰਭਵ ਹੋਵੇ। ਰਫ਼ਤਾਰ ਅਭਿਆਸਾਂ ਦੀ ਤਰ੍ਹਾਂ, ਭਾਸ਼ਾ ਤੋਂ ਮੁਕਤ, ਇੱਥੇ ਕੋਈ ਵੀ ਟੈਕਸਟ ਫ਼ਾਈਲਾਂ ਲੋਡ ਕਰਨਾ ਸੰਭਵ ਹੈ।

  8. ਤਰੱਕੀ ਚਾਰਟ: ਹਰੇਕ ਅਭਿਆਸ ਦੀ ਕਾਮਯਾਬੀ ਤੇ, ਤੁਹਾਡੀ ਕਾਰਗੁਜ਼ਾਰੀ ਦੇ ਕੁੱਝ ਗੁਣ ਸੰੰਭਾਲ੍ਹੇ ਅਤੇ ਗਰਾਫ਼ ਦੇ ਰੂਪ ਵਿੱਚ ਵਿਖਾਏ ਜਾ ਸਕਦੇ ਹਨ।ਇਸ ਲਈ, ਤੁਸੀਂ ਆਪਣੇ ਸਿੱਖਣ ਦੀ ਤਰੱਕੀ ( ਜਾਂ ਕਮੀ) ਅਸਾਨੀ ਨਾਲ ਦੇਖ ਸਕਦੇ ਹੋ।

  9. ਹੋਰ ਪਾਠ ਸ਼ਾਮਲ ਕਰਨਾ: ਬਾਹਰੀ ਪਾਠ ਅਯਾਤ ਕਰਨ ਅਤੇ ਉਹਨਾਂ ਨੂੰ ਉਂਤਮ ਮੋਡੀਊਲਾਂ ( ਰਫ਼ਤਾਰ / ਤਰਲਤਾ) ਨਾਲ ਵਰਤਣ ਦੀ ਸਹੂਲਤ ਦਿੰਦਾ। ਸਿਸਟਮ ਦੀ ਇੱਕ ਲੋਕਲ ਫ਼ਾਈਲ ਨੂੰ ਚੁਣਨ ਲਈ ਤੁਸੀਂ ਅਣੌਖਾ ਡਾਇਲਾਗ ਚਲਾ ਸਕਦੇ ਹੋ: ਤੁਸੀਂ ਕਲਿੱਪਬੋਰਡ ਤੇ ਕਾਪੀ ਹੋਇਆ ਟੈਕਸਟ ਪੇਸਟ ਕਰ ਸਕਦੇ ਹੋ; ਅਤੇ ਹੋਰ, ਤੁਸੀਂ ਟਿਊਟਰ ਵਿੰਡੋ ਦੇ ਹੇਠ ਐਂਟਰੀ ਬਕਸੇ ਵਿੱਚ ਟੈਕਸਟ ਨੂੰ ਚੁਣ, ਘਸੀਟ ਅਤੇ ਛੱਡ ਸਕਦੇ ਹੋ। ਇਹ ਅਖੀਰਲੇ ਦੋ ਕੰਮ ਕਰਨ ਦੀ ਸਹੂਲਤ ਦਿੰਦੇ ਹਨ, ਉਦਾਹਰਨ ਲਈ, ਤੁਹਾਡੇ ਬਰਾਊਂਜਰ ਵਿੱਚ ਚੁਣੇ ਹੋਏ ਟੈਕਸਟ ਨਾਲ, ਤੁਹਾਡੇ ਕੋਈ ਵੀ ਪੰਸਦੀਦਾ ਸਫ਼ੇ ਤੋਂ।

  10. ਅਧ-ਆਨਲਾਈਨ ਮੁਕਾਬਲਾ: ਆਖਰੀ ਸਿਖਲਾਈ ਮੋਡੀਊਲ (ਤਰਲਤਾ) ਲਈ, ਉਪਭੋਗੀਆਂ ਨੂੰ ਉਹਨਾਂ ਦੇ ਟੱਚ ਟਾਈਪਿੰਗ ਹੁਨਰ ਅਨੁਸਾਰ ਦਰਜਾ ਦੇਣ ਲਈ ਇੱਥੇ ਇੱਕ ਸਕੋਰਿੰਗ ਸਕੀਮ ਹੈ। ਦਰਜਾਬੰਦੀ ਕੇਵਲ ਲੋਕਲ ਤੌਰ ਤੇ ਹੋਵੇਗੀ, ਇੱਕ ਸਾਂਝੀ ਮਸੀਨ ਵਿੱਚ ਉਪਭੋਗੀਆਂ ਲਈ, ਜਾਂ ਇੱਕ ਵੈੱਬ ਸਰਵਰ ਤੇ ਲੋਕਲ ਡਾਟਾ ਭੇਜਣ ਨੂੰ ਯੋਗ ਕੀਤਾ ਜਾ ਸਕਦਾ, ਜਿੱਥੇ ਉਹ ਪ੍ਰੋਸੈੱਸ ਕੀਤਾ ਜਾਏਗਾ ਅਤੇ ਇੱਕ ਗਲੋਬਲ ਦਰਜਾਬੰਦੀ ਜਨਤਕ ਤੌਰ ਤੇ ਉੱਪਲਬਧ ਹੋਵੇਗੀ। ਤਦ ਪ੍ਰੋਗਰਾਮ ਇੱਕ "ਆਨਲਾਈਨ" ਗੇਮ ਦੀ ਤਰ੍ਹਾਂ ਚੱਲ ਰਿਹਾ ਹੋਵੇਗਾ।

  11. ਸਾਫ਼ ਗਰਾਫ਼ੀਕਲ ਇੰਟਰਫ਼ੇਸ: ਸਹੀ ਢੰਗ ਨਾਲ ਟਾਈਪ ਕਰਨਾ ਸਿਖਣ ਦੌਰਾਨ, ਸਾਨੂੰ ਅਭਿਆਸਾਂ ਤੋਂ ਧਿਆਨ ਨਹੀਂ ਹਟਾਉਣਾ ਚਾਹੀਦਾ। ਨਾ ਹੀ ਗਤੀ, ਖਾਮੀਆਂ, ਸਮਾਂ ਆਦਿ ਦੇ ਬਹੁਤ ਸਾਰੇ ਮਾਪਕ ਵਰਤਣ ਅਤੇ ਨਾ ਸਿਖਿਆਰਥੀ ਦੇ ਅੱਗੇ ਇੱਕ ਵਰਚੁਅਲ ਕੀਬੋਰਡ ਰੱਖਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ: ਉਹ/ਉਸ ਨੂੰ ਸਮਝ ਨਾਲ ਕੁੰਜੀ ਸਥਿਤੀਆਂ ਯਾਦ ਕਰਨੀਆਂ ਚਾਹੀਦੀਆਂ ਹਨ, ਨਾ ਕੀ ਵੇਖ ਕੇ। ਇਸ ਕਰਕੇ ਕਲਾਵਾਰੋ ਦਾ ਇੰਟਰਫ਼ੇਸ ਸਧਾਰਨ ਕੀਤਾ ਅਤੇ ਇਸ ਦੇ ਜੀਵਨ ਕਾਲ ਦੌਰਾਨ ਇਸ ਤਰ੍ਹਾਂ ਹੀ ਰਹੇਗਾ।

ਵਾਪਸ ਉੱਪਰ ਜਾਓ

ਘਰ

ਦਸਤਾਵੇਜ਼

ਹਿੱਸੇਦਾਰ

ਤਰਜਮਾ

ਸਕਰੀਨਸ਼ਾੱਟ

ਕੋਡ ਰਿਪੋਜ਼ਟਰੀ



ਸਲਾਹ:

ਡਵੋਰਾਕ! ਵਰਤੋਂ

ਜਾਂ ਕੋਲਮਾਕ!



ਸ਼ਰੀਕ:

ਸਾਰੇ ਸਿਖਿੱਅਕ



ਪਰਚਾਵਾ:

ਕਲਾਵਾਰੋ ਚੋਟੀ ਦੇ 10

10 Fast Fingers

ਕੁੰਜੀ ਨਾਇਕ

ਟਾਈਪਰੇਸ਼ਰ

Logo Klavaro

العربية
Català
Čeština
Deutsch
English
Ελληνικά
Euskaraz
Français
Galego
Hrvatski
Magyar
Lietuvių
Bahasa Melayu
Bokmål
Panjabi
Polski
Português
Русский
Türkçe

Esperanto


SourceForge.net Logo

ਅੱਪਡੇਟ ਹੋਇਆ: 2022-12-13

ਪ੍ਰਮਾਣਿਕਤਾ:

XHTML 1.0 Strict

ਤੋਂ: 2005-04-03